Press Note

ਪ੍ਰੈਸ ਨੋਟ

ਸ਼ਹੀਦ ਕਾਂਸ਼ੀ ਰਾਮ ਮੈਮੋਰੀਅਲ ਕਾਲਜ, ਭਾਗੂਮਾਜਰਾ (ਖਰੜ))ਵਿਖੇ ਉੱਚ ਸਿੱਖਿਆ ਵਿਭਾਗ ਦੇ ਆਦੇਸ਼ਾਂ ਤਹਿਤ ਕੰਪਿਊਟਰ ਸਾਇੰਸ ਵਿਭਾਗ ਵੱਲੋਂ ਕਾਲਜ ਵਿੱਖੇ ‘ਸਾਈਬਰ ਜਾਗਰੂਕਤਾ ਦਿਵਸ’ ਮਨਾਇਆ ਗਿਆ। ਇਸ ਦੌਰਾਨ ‘ਸਾਈਬਰ ਅਟੈਕਸ ਅਤੇ ਸਾਈਬਰ ਟੈਰੋਰਿਜਮ ‘ ਵਿਸ਼ੇ ਤੇ ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ ਨਿਰਮਲ ਸੰਧੂ ,ਮਨਦੀਪ ਕੌਰ , ਸਿਮਰਨ ਕੌਰ, ਕੋਮਲਪ੍ਰੀਤ ਕੌਰ ,ਗੁਰਦੀਪ ਕੌਰ, ਕਸ਼ਿਸ , ਹਰਮਨਜੋਤ ਸਿੰਘ, ਰਿਤਿਕਾ,ਤੇ ਅਖਿਲੇਸ਼ ਯਾਦਵ ਵਿਦਿਆਰਥੀਆਂ ਨੇ ਮੁਕਾਬਲੇ ਵਿੱਚ ਹਿੱਸਾ ਲਿਆ । ਇਨ੍ਹਾਂ ਵਿਦਿਆਰਥੀਆਂ ਵਿੱਚ ਮਨਦੀਪ ਕੌਰ ਅਤੇ ਨਿਰਮਲ ਸੰਧੂ ਨੇ ਕ੍ਰਮਵਾਰ ਦੂਜਾ ਤੇ ਪਹਿਲਾ ਸਥਾਨ ਹਾਸਲ ਕੀਤਾ । ਪ੍ਰੋ ਕਿਰਨਜੀਤ ਕੌਰ ਨੇ ‘ਸਾਈਬਰ ਅਟੈਕਸ ਅਤੇ ਰੋਕਥਾਮ ‘ਵਿਸੇ਼ ਤੇ ਪੇਪਰ ਪੜਿਆ। ਇਸ ਮੌਕੇ ਕੰਪਿਊਟਰ ਸਾਇੰਸ ਵਿਭਾਗ ਦੇ ਮੁੱਖੀ ਅਤੇ ਸੀ ਆਈ ਐਸ ਓ ਪ੍ਰੋ :ਆਭਾ ਨੇ ਮੰਚ ਸੰਚਾਲਨ ਕਰਕੇ ਹੋਏ ਸਾਈਬਰ ਕ੍ਰਾਈਮ ਦੇ ਵਿਸ਼ੇ ਬਾਰੇ ਵਿਸਥਾਰਪੂਰਵਕ ਵਾਇਸ ਪ੍ਰਿੰਸੀਪਲ ਪ੍ਰੋ. ਜਸਪਾਲ ਕੌਰ ਨੇ
ਸਾਈਬਰ ਕ੍ਰਾਈਮ ਤੋਂ ਸੁਚੇਤ ਰਹਿਣ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ । ਅੰਤ ਕਾਲਜ ਦੇ ਡਾਇਰੈਕਟਰ ਡਾ. ਮਨਿੰਦਰਪਾਲ ਸਿੰਘ ਨੇ ਨਵੀਆਂ ਤਕਨੀਕਾਂ ਦੇ ਲਾਭ_ ਹਾਨੀਆ ਦਸਦੇ ਹੋਏ ਕਾਲਜ ਸਟਾਫ਼ ਅਤੇ ਵਿਦਿਆਰਥੀਆਂ ਦੀ ਸ਼ਲਾਘਾਂ ਕੀਤੀ। ਇਸ ਮੌਕੇ ਪ੍ਰੋ. ਕੰਵਲਪ੍ਰੀਤ ਕੌਰ ਅਤੇ ਪ੍ਰੋ. ਹਰਪ੍ਰੀਤ ਕੌਰ ਵੀ ਹਾਜ਼ਰ ਰਹੇ।