Sukhmani Sahib Path ਸੁਖਮਨੀ ਸਾਹਿਬ ਜੀ' ਪਾਠ ਕੀਰਤਨ ਸ਼ਹੀਦ ਕਾਂਸ਼ੀ ਰਾਮ ਮੈਮੋਰੀਅਲ ਕਾਲਜ, ਭਾਗੂ ਮਾਜਰਾ ਵਿਖੇ ਕਾਲਜ ਦੀ ਚੜਦੀਕਲਾ ਅਤੇ ਵਿਦਿਆਰਥੀਆਂ ਦੀ ਸਫਲਤਾਂ ਲਈ (ਸੁਖਮਨੀ ਸਾਹਿਬ ਜੀ’ ਪਾਠ ਕਰਵਾਏ ਗਏ ਅਤੇ ਇਸ ਉਪਰੰਤ ਕੀਰਤਨ ਕਰਵਾਏ ਗਏ। ਇਸ ਮੌਕੇ ਸ. ਦਵਿੰਦਰ ਸਿੰਘ ਮਾਂਗਟ (ਕੈਨੇਡਾ) ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਕਾਲਜ ਦੀ ਪ੍ਰਿੰਸੀਪਲ ਡਾ. ਜਗਜੀਤ ਕੌਰ ਨੇ ਇਸ ਮੋਕੇ ਤੇ ਵਿਦਿਆਰਥੀਆਂ ਨੂੰ ਗੁਰਬਾਣੀ ਨਾਲ ਜੁੜਨ ਅਤੇ ਟੀਚੇ ਨੂੰ ਹਾਸਲ ਕਰਨ ਲਈ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ। ਇਸ ਪ੍ਰੋਗਰਾਮ ਦੇ ਅਖੀਰ ਵਿਚ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ। ਇਸ ਮੋਕੇ ਤੇ ਕਾਲਜ ਦੇ ਡਾਇਰੈਕਟਰ ਡਾ. ਮਨਿੰਦਰ ਪਾਲ ਸਿੰਘ, ਸਟਾਫ ਅਤੇ ਵਿਦਿਅਰਥੀ ਹਾਜਰ ਹੋਏ।